ਮੀਰੀ ਪੀਰੀ ਦਾ ਸਿਧਾਂਤ : ਵੱਲੋਂ:- ਜਸਵਿੰਦਰ ਕੌਰ

#Juniorwing #stXaviersworldschool #schoolmethod #schoolprogram #schoolactivities #righteducation #bestschool #bestschoolinbathinda #preschool #toddleractivities #kidsactivities #activitiesforkids #creativelearning #admission2023 #juniorschool

ਮੀਰੀ ਤੇ ਪੀਰੀ ਦੇ ਦੋਵੇਂ ਸ਼ਬਦ ਫਾਰਸੀ ਭਾਸ਼ਾ ਦੇ ਹਨ। ਮੀਰ ਸ਼ਬਦ ਅਮੀਰ ਦਾ ਛੋਟਾ ਰੂਪ ਹੈ। ਮੀਰ ਦਾ ਮੂਲ ਅਰਥ ਹੈ-ਹੁਕਮ ਕਰਨ ਵਾਲਾ, ਮੁਖੀ, ਸਰਦਾਰ, ਹਾਕਮ, ਜਰਨੈਲ ਅਤੇ ਬਾਦਸ਼ਾਹ। ਪੀਰ ਸ਼ਬਦ ਦਾ ਅਰਥ ਹੈ ਧਰਮ ਦਾ ਅਚਾਰੀਆ, ਭਗਤ ਜਾਂ ਗੁਰੂ। ਗੁਰਬਾਣੀ ਵਿਚ ਇਹ ਦੋਵੇਂ ਸ਼ਬਦ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਵਰਤੋਂ ਵਿੱਚ ਆ ਚੁੱਕੇ ਸਨ ਜਿਵੇਂ:-

“ਕੋਟੀ ਹੂ ਪੀਰ ਵਰਜਿ ਰਹਾਏ,ਜਾ ਮੀਰੁ ਸੁਣਿਆ ਧਾਇਆ”
ਸੋ ਮੀਰੀ ਤੇ ਪੀਰੀ ਦਾ ਸਮੁੱਚਾ ਅਰਥ ਅਰਥ ਹੈ ਭਗਤੀ ਤੇ ਸ਼ਕਤੀ ਜਾਂ ਧਰਮ ਤੇ ਰਾਜਨੀਤੀ। ਸਿੱਖ ਧਰਮ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਗੁਰੂ ਸਾਹਿਬਾਨ ਆਪ ਪੀਰ ਹੁੰਦੇ ਹੋਏ ਮੀਰਵਾਲਾ ਫਰਜ਼ ਨਿਭਾਉਂਦੇ ਰਹੇ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ਼ਹਾਦਤ ਲਈ ਲਹਿਰਾਂ ਤੋਂ ਪਹਿਲਾਂ 25 ਮਈ ਸੰਨ 1606ਈ: ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਹਰਗੋਬਿੰਦ ਜੀ ਨੇ 11 ਸਾਲ ਦੀ ਉਮਰ ਵਿਚ ਗੁਰਗੱਦੀ ਤੇ ਬਿਰਾਜਮਾਨ ਕੀਤਾ। ਗੁਰੂ ਪਿਤਾ ਜੀ ਦੇ ਹੁਕਮ ਅਨੁਸਾਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ। ਮੀਰੀ ਦੀ ਤਲਵਾਰ ਸੰਸਾਰਕ ਪੱਖ ਨੂੰ ਅਤੇ ਪੀਰੀ ਦੀ ਤਲਵਾਰ ਆਤਮਿਕ ਪੱਖ ਨੂੰ ਦਰਸਾਉਂਦੀ ਸੀ।ਮੀਰੀ ਤੇ ਪੀਰੀ ਦੇ ਸੁਮੇਲ ਨੂੰ ਅਸਲੀ ਜਾਮਾ ਪਹਿਨਾਉਣ ਲਈ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਸ੍ਰੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅੱਗੇ ਨਗਾਰਾ ਅਤੇ ਮੀਰੀ ਤੇ ਪੀਰੀ ਦਾ ਧਰਮ ਤੇ ਰਾਜਨੀਤੀ ਦੇ ਪ੍ਰਤੀਕ ਦੋ ਨਿਸ਼ਾਨ ਸਾਹਿਬ ਸਥਾਪਤ ਕੀਤੇ ਗਏ।

ਇਸ ਤੋਂ ਇਲਾਵਾ ਗੁਰੂ ਸਾਹਿਬ ਜੀ ਨੇ ਫੌਜੀ ਤਿਆਰੀਆਂ ਦਾ ਵਿਸਥਾਰ ਕਰਦੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਤੇ ਨਗਾਰਾਕਿਲਾ ਲੋਹਗੜ੍ਹ ਸਾਹਿਬ ਦੀ ਸਥਾਪਨਾ ਅਤੇ ਸਾਰੇ ਸ਼ਹਿਰ ਦੇ ਦੁਆਲੇਮਜਬੂਤ ਦੀਵਾਰ ਦੀ ਉਸਾਰੀਕੀਤੀ। ਸਿੱਖ ਸੈਨਿਕਾਂ ਦੀ ਵਧ ਰਹੀ ਗਿਣਤੀ ਨੂੰ ਦੇਖ ਕੇ ਸਾਰੀ ਫ਼ੌਜ ਨੂੰ ਪੰਜ ਜਥਿਆਂ ਵਿਚ ਵੰਡ ਕੇ ਭਾਈ ਬਿਧੀ ਚੰਦ, ਭਾਈ ਲੰਗਾਹ, ਭਾਈ ਪੈੜਾ, ਭਾਈ ਪਰਾਣਾ ਤੇ ਭਾਈ ਜੇਠਾ ਜੀ ਪੰਜ ਜਥੇਦਾਰਾਂ ਦੀ ਨਿਯੁਕਤੀ ਕੀਤੀ ਗਈ।

ਕੁਝ ਹੀ ਦਿਨਾਂ ਵਿੱਚ ਗੁਰੂ ਪਾਤਸ਼ਾਹ ਜੀ ਦੀ ਫੌਜ ਵਿੱਚ ਹਜ਼ਾਰਾਂ ਨੌਜਵਾਨ ਘੋੜ ਸਵਾਰ, ਘੋੜੇ, ਵਧੀਆ ਤੋਂ ਵਧੀਆ ਸ਼ਸ਼ਤਰ ਲੈਕੇ ਗੁਰੂ ਜੀ ਦੀ ਸੇਵਾ ਵਿੱਚ ਹਾਜ਼ਰ ਹੋ ਗਏ। ਦਿੱਲੀ ਦੀ ਜਿਹੜੀ ਸਰਕਾਰ ਦੇਸ਼ ਵਾਸੀਆਂ ਨੂੰ ਦਸਤਾਰਸਜਾਉਣ, ਘੋੜ ਸਵਾਰੀ ਕਰਨ, ਸ਼ਸਤਰ ਪਹਿਨਣ ਅਤੇ ਆਪਣੇ ਘਰ ਵਿੱਚ ਤਿੰਨ ਫੁੱਟ ਉੱਚਾ ਥੜਾ ਬਣਾ ਕੇ ਬੈਠਣ ਦੀ ਇਜਾਜਤ ਨਹੀਂ ਦਿੰਦੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਇਨ੍ਹਾਂ ਸਰਗਰਮੀਆਂ ਨੂੰ ਦੇਖ ਕੇ ਦਿੱਲੀ ਦੀ ਮੁਗਲ ਸਰਕਾਰ ਹਿੱਲ ਗਈ।

Comments

Popular posts from this blog

STAR OF THE MONTH - APRIL 2020

Investiture Ceremony 2023

HUNAR BAAZ COMPETITION